Expert lecture on Marketing Strategies for Digital Generation at Modi College
Patiala: 11-10-2021
Post-graduate Department of Commerce, Multani Mal Modi College, Patiala today organized an expert lecture on “Marketing strategies for digital generation’. This lecture wasorganized by commerce club of the college. The lecture was delivered by Dr. Satinder Kumar, Assistant Professor, School of Management Studies, Punjabi University, Patiala.
Prof. Neena Sareen, Dean and Head department of Commerce welcomed and formally introduced the expert speaker.
Principal Dr. Khushvinder Kumar welcomed the expert speaker and emphasized upon the need of creating digitally communicative and innovative marketing models for the young generation by various business houses. He said that informational highways are the new reality of our contemporary world.
Citing different marketing research reports and facts, Dr. Satinder Kumar elaborated that a comprehensive digital marketing strategy starts with creating a search-optimized website and includes an active media presence.He said that while many companies focus on social media outreach strategies and traditional outreach methods some are emphasizing upon social media ads, pay per click campaigns, P2P model, content marketing and influencer marketing
and falls under the term search engine marketing (SEM). He also discussed the impact of pandemic on digital media marketing strategies.
Vote of thanks was presented by Prof.Parminder Kaur, Department of Commerce. The stage was conducted by Dr.Deepika Singla, Department of Commerce. A large number of students and staff members were present on the occasion. A memento was also presented to the speaker by the department.
 
 
 
 
ਮੋਦੀ ਕਾਲਜ ਵਿਖੇ ਡਿਜ਼ੀਟਲ ਜੈਨਰੇਸ਼ਨ ਲਈ ਮਾਰਕਟਿੰਗ ਵਿਧੀਆਂ ਤੇ ਵਿਸ਼ੇਸ਼ ਭਾਸ਼ਣ ਦਾ ਆਯੋਜਨ
ਪਟਿਆਲਾ: 11-10-2021
ਮੁਲਤਾਨੀ ਮੱਲ ਮੋਦੀ ਕਾਲਜ ਪਟਿਆਲਾ ਦੇ ਪੋਸਟ- ਗਰੈਜਏਟ ਕਾਮਰਸ ਵਿਭਾਗ ਵੱਲੋਂ ਅੱਜ, ‘ਡਿਜ਼ੀਟਲ ਜੈਨਰੇਸ਼ਨ ਲਈ ਮਾਰਕਟਿੰਗ ਸਟ੍ਰੈਟੀਜ਼ੀਜ਼’ ਵਿਸ਼ੇ ਤੇ ਇੱਕ ਵਿਸ਼ੇਸ ਭਾਸ਼ਣ ਦਾ ਆਯੋਜਨ ਕੀਤਾ ਗਿਆ ਜਿਸ ਦਾ ਮੁੱਖ ਉਦੇਸ਼ ਕਰੋਨਾ ਮਹਾਂਮਾਰੀ ਤੋਂ ਬਾਅਦ ਦੇ ਦੌਰ ਵਿੱਚ ਉਤਪਾਦਾਂ ਦੀ ਵੇਚ-ਖਰੀਦ ਬਾਰੇ ਡਿਜ਼ੀਟਲ ਢੰਗਾਂ ਤੇ ਵਿਧੀਆਂ ਤੇ ਚਰਚਾ ਕਰਨਾ ਸੀ।ਇਸ ਭਾਸ਼ਣ ਦਾ ਆਯੋਜਨ ਕਾਲਜ ਦੇ ਕਾਮਰਸ ਕਲੱਬ ਵੱਲੋਂ ਕੀਤਾ ਗਿਆ ਤੇ ਇਸ ਵਿੱਚ ਮੁੱਖ ਵਕਤਾ ਵੱਜੋਂ ਡਾ. ਸਤਿੰਦਰ ਕੁਮਾਰ, ਐਸਿਸਟੈਂਟ ਪ੍ਰੋਫੈਸਰ, ਸਕੂਲ ਆਫ ਮੈਂਨਜਮੈਂਟ ਸਟੱਡੀਜ਼, ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਸ਼ਿਰਕਤ ਕੀਤੀ।ਕਾਮਰਸ ਵਿਭਾਗ ਦੇ ਮੁਖੀ ਤੇ ਡੀਨ ਡਾ.ਨੀਨਾ ਸਰੀਨ ਨੇ ਇਸ ਮੌਕੇ ਤੇ ਵਿਸ਼ੇ ਨਾਲ ਤੇ ਵਕਤਾ ਨਾਲ ਰਸਮੀ ਜਾਣ-ਪਛਾਣ ਕਰਵਾਈ।
ਕਾਲਜ ਪ੍ਰਿੰਸੀਪਲ ਡਾ.ਖੁਸ਼ਵਿੰਦਰ ਕੁਮਾਰ ਜੀ ਨੇ ਇਸ ਮੌਕੇ ਤੇ ਮੁੱਖ ਵਕਤਾ ਦਾ ਸਵਾਗਤ ਕਰਦਿਆ ਕਿਹਾ ਕਿ ਮੌਜੂਦਾ ਡਿਜ਼ੀਟਲ ਦੌਰ ਵਿੱਚ ਬਿਜ਼ਨਸ ਕੰਪਨੀਆਂ ਲਈ ਇਹ ਜ਼ਰੂਰੀ ਹੋ ਗਿਆ ਹੈ ਕਿ ਨਵੀਂ ਪੀੜ੍ਹੀ ਲਈ ਡਿਜ਼ੀਟਲ ਮਾਧਿਅਮਾਂ ਰਾਹੀ ਆਸਾਨੀ ਨਾਲ ਸਮਝ ਵਿੱਚ ਆਣ ਵਾਲੀਆਂ ਨਿਵੇਕਲੀਆਂ ਵਿਧੀਆਂ ਤੇ ਤਰੀਕਿਆਂ ਨੂੰ ਇਜਾਦ ਕੀਤਾ ਜਾਵੇ।ਉਹਨਾਂ ਨੇ ਕਿਹਾ ਕਿ ਇੰਨਫਰਮੇਸ਼ਨਲ ਹਾਈਵੇਅਜ਼ ਹੁਣ ਯਥਾਰਥ ਬਣ ਚੁੱਕੇ ਹਨ ਤੇ ਸਾਨੁੰ ਉਹਨਾਂ ਦੀ ਆਪਣੀ ਜ਼ਿੰਦਗੀ ਵਿੱਚ ਅਹਿਮ ਭੂਮਿਕਾ ਬਾਰੇ ਸੁਚੇਤ ਹੋਣਾ ਚਾਹੀਦਾ ਹੈ।
ਆਪਣੇ ਭਾਸ਼ਣ ਵਿੱਚ ਬੋਲਦਿਆਂ ਡਾ. ਸਤਿੰਦਰ ਕੁਮਾਰ ਨੇ ਵੱਖ-ਵੱਖ ਅਧਿਐਨਾਂ ਤੇ ਰਿਪੋਰਟਾਂ ਦੀ ਸਹਾਇਤਾ ਨਾਲ ਦੱਸਿਆ ਕਿ ਇੱਕ ਮੁਕੰਮਲ ਡਿਜ਼ੀਟਲ ਮਾਰਕਟਿੰਗ ਮਾਡਲ ਜਾਂ ਵਿਧੀ ਨੂੰ ਬਣਾਉਣ ਲਈ ਸਭ ਤੋਂ ਪਹਿਲਾ ਸਰਚ ਆਪਟੀਮਾਈਜ਼ ਵੈਬਸਾਈਟ ਬਣਾਉਣਾ ਅਤੇ ਡਿਜ਼ੀਟਲ ਮੀਡੀਆ ਪਲੇਟਫਾਰਮਾਂ ਤੇ ਆਪਣੀ ਨਿਰੰਤਰ ਹਾਜ਼ਰੀ ਬਣਾਈ ਰੱਖਣੀ ਜ਼ਰੂਰੀ ਹੈ।ਉਹਨਾਂ ਨੇ ਦੱਸਿਆ ਕਿ ਜਿੱਥੇ ਕੁਝ ਕੰਪਨੀਆਂ ਪ੍ਰੰਪਰਾਗਤ ਮਾਰਕਟਿੰਗ ਦੇ ਢੰਗਾਂ ਤੇ ਨਿਰਭਰ ਰਹਿੰਦੀਆਂ ਹਨ ਉੱਥੇ ਬਦਲਦੇ ਦੌਰ ਵਿੱਚ ਸ਼ੋਸ਼ਲ ਮੀਡੀਆਂ ਤੇ ਇਸ਼ਤਿਹਾਰ, ਪੇਅ ਪਰ ਕਲਿੱਕ, ਪੀ 2 ਪੀ ਮਾਡਲ, ਕੰਨਟੈਨਟ ਮਾਰਕਟਿੰਗ ਤੇ ਇੰਂਨਫਲੈਸਰ ਮਾਰਕਟਿੰਗ ਵਰਗੀਆਂ ਨਵੀਆਂ ਡਿਜ਼ੀਟਲ ਤਕਨੀਕਾਂ ਦੀ ਵਰਤੋਂ ਵੀ ਕੀਤੀ ਜਾ ਰਹੀ ਹੈ।ਉਹਨਾਂ ਨੇ ਆਪਣੇ ਭਾਸ਼ਣ ਵਿੱਚ ਕਰੋਨਾ ਮਹਾਂਮਾਰੀ ਦੇ ਬਿਜ਼ਨਸ ਤੇ ਪਏ ਪ੍ਰਭਾਵਾਂ ਬਾਰੇ ਵੀ ਚਰਚਾ ਕੀਤੀ।
ਇਸ ਪ੍ਰੋਗਰਾਮ ਦੀ ਸਮਾਪਤੀ ਤੇ ਧੰਨਵਾਦ ਦਾ ਮਤਾ ਪ੍ਰੋ. ਪਰਮਿੰਦਰ ਕੌਰ, ਕਾਮਰਸ ਵਿਭਾਗ ਨੇ ਪੇਸ਼ ਕੀਤਾ।ਇਸ ਮੌਕੇ ਤੇ ਸਟੇਜ ਪ੍ਰਬੰਧਨ ਡਾ.ਦੀਪਿਕਾ ਸਿੰਗਲਾ , ਕਾਮਰਸ ਵਿਭਾਗ ਵੱਲੋਂ ਕੀਤਾ ਗਿਆ। ਇਸ ਵਿੱਚ ਸਮੂਹ ਵਿਦਿਆਰਥੀਆਂ ਤੇ ਅਧਿਆਪਕਾਂ ਨੇ ਭਾਗ ਲਿਆ।ਵਿਭਾਗ ਵੱਲੋਂ ਵਕਤਾ ਨੂੰ ਇੱਕ ਯਾਦਗਾਰੀ ਚ੍ਹਿੰਨ ਵੀ ਪ੍ਰਦਾਨ ਕੀਤਾ ਗਿਆ।